ਕਾਕੜਾਸਿੰਗੀ ਦਰੱਖਤ ਹੈ ਜੋ ਹਿਮਾਲਿਆ ਦੀਆਂ ਥੱਲੇ ਵਾਲੀਆਂ ਪਹਾੜੀਆਂ ਵਿੱਚ ਮਿਲਦਾ ਹੈ। ਇਸ ਦਰੱਖ਼ਤ ਦੀ ਲੰਬਾਈ 25 ਤੋਂ 40 ਫੁੱਟ ਹੁੰਦੀ ਹੈ। ਇਦ ਦੀ ਛਿੱਲ ਕਾਲੇ ਮਿਟੀਰੰਗੀ ਹੁੰਦੀ ਹੈ। ਇਸ ਦੇ ਪੱਤੇ ਪੰਜ ਤੋਂ ਸੱਤ ਇੰਚ ਲੰਬੇ ਅਤੇ ਇੱਕ ਤੋਂ ਤਿੰਨ ਇੰਚ ਚੌੜੇ ਹੁੰਦੇ ਹਨ। ਗੁੱਛਿਆਂ 'ਚ ਲੱਗਣ ਵਾਲੇ ਫੁੱਲ ਲਾਲ ਰੰਗ ਦੇ ਛੋਟੇ ਅਕਾਰ ਦੇ ਹੁੰਦੇ ਹਨ। ਇਸ ਨੂੰ ਫਲ ਇੱਕ ਚੌਥਾਈ ਅਕਾਰ ਦੇ ਗੋਲ ਲਗਦੇ ਹਨ।[1]
ਇਸ ਦਾ ਰਸ ਕੌੜਾ, ਤੇਜ, ਪੌਸ਼ਟਿਕ, ਗਰਮ ਤਸੀਰ ਵਾਲਾ ਹੁੰਦਾ ਹੈ। ਇਹ ਖੰਘ, ਸਾਹ, ਖੂਨ ਦੀਆਂ ਬਿਮਾਰੀਆਂ, ਹਿਚਕੀ ਮਸੂੜਿਆਂ 'ਚ ਖੂਨ ਆਉਣਾ ਆਦਿ ਬਿਮਾਰੀਆਂ ਲਈ ਲਾਹੇਬੰਦ ਹੈ।
ਕਾਕੜਸਿੰਗੀ ਦੇ ਪੱਤੇ ਵਿੱਚ 16 ਪ੍ਰਤੀਸ਼ਤ ਅਤੇ ਫਲ ਵਿੱਚ 8 ਪ੍ਰਤੀਸ਼ਤ ਟੈਨਿਕ ਹੁੰਦਾ ਹੈ। ਇਸ 'ਚ 20 ਤੋਂ 75 ਪ੍ਰਤੀਸ਼ਤ ਟੈਨਿਨ, 1.3 ਪ੍ਰਤੀਸ਼ਤ ਉਡਣਸ਼ੀਲ ਤੇਲ, 3.4 ਪ੍ਰਤੀਸ਼ਤ ਸਫਟਕੀਏ ਹਾਈਡ੍ਰੋਕਾਰਬਨ ਅਤੇ 5 ਪ੍ਰਤੀਸ਼ਤ ਰਾਲ ਹੁੰਦੀ ਹੈ। ਉਤਣਸ਼ੀਲ ਤੇਲ ਬਹੁਤ ਪੀਲੇ ਰੰਗ ਦਾ ਤੇਜ ਖੁਸ਼ਬੂ ਵਾਲ ਹੁੰਦਾ ਹੈ।