ਪੈਂਗੋਲਿਨ ਇੱਕ ਕੀੜੇ ਖਾਣ ਵਾਲਾ ਜੰਗਲੀ ਜਾਨਵਰ ਹੈ, ਜੋ ਕਿ ਭਾਰਤ ਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ, ਹੁਸ਼ਿਆਰਪੁਰ, ਰੋਪੜ, ਗੁਰਦਾਸਪੁਰ ਜਿਹੇ ਇਲਾਕਿਆਂ ਵਿਚ ਮਿਲਦਾ ਹੈ। ਜਿਸ ਨੂੰ ਆਮ ਤੌਰ 'ਤੇ ਸੱਲੇਹ ਵੀ ਕਹਿੰਦੇ ਹਾਂ। ਇਸ ਜਾਨਵਰ ਦੇ ਮੂੰਹ ਵਿਚ ਕੋਈ ਦੰਦ ਨਹੀਂ ਹੁੰਦਾ। ਇਸ ਦਾ ਭੋਜਨ ਰਾਤ ਵੇਲੇ ਜਾਗਣ ਵਾਲੇ ਜਾਨਵਰਾਂ, ਕੀੜੇ-ਮਕੌੜੇ, ਸਿਉਂਕ ਹੈ। ਪੈਂਗੋਲਿਨ ਜ਼ਿਆਦਾਤਰ ਕੀੜਿਆਂ, ਸਿਉਂਕ ਦੀਆਂ ਢੇਰੀਆਂ ਪੁੱਟਣ, ਸੁੱਕੇ ਹੋਏ ਦਰੱਖਤਾਂ ਦੇ ਛਿੱਲੜ ਲਾਹ ਕੇ ਸਿਉਂਕ ਵਰਗੇ ਨੁਕਸਾਨ ਦੇਣ ਵਾਲੇ ਕੀੜੇ ਕੱਢਦਾ ਤੇ ਖਾਂਦਾ ਹੈ। ਇਸ ਦੀ ਜੀਭ 15 ਤੋਂ 16 ਇੰਚ ਦੇ ਲਗਪਗ ਲੰਮੀ ਹੁੰਦੀ ਹੈ ਤੇ ਬਹੁਤ ਚਿਪਚਿਪੀ ਹੁੰਦੀ ਹੈ। ਜਿਸ ਵੀ ਕੀੜੇ ਨੂੰ ਪੈਂਗੋਲਿਨ ਆਪਣੀ ਜੀਭ ਲਾਉਂਦਾ ਜਾਂਦਾ ਹੈ, ਉਹ ਜੀਭ ਨਾਲ ਚਿੰਬੜਦਾ ਜਾਂਦਾ ਹੈ ਤੇ ਭੱਜ ਨਹੀਂ ਸਕਦਾ। ਇਸ ਜਾਨਵਰ ਦਾ ਸਾਰਾ ਜਿਸਮ ਸਕੇਲਜ਼ ਨਾਲ ਭਰਿਆ ਹੁੰਦਾ ਹੈ। ਇਹ ਸਕੇਲਜ਼ ਬਹੁਤ ਸਖ਼ਤ ਤੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ। ਇਸ ਜਾਨਵਰ ਦੇ ਜਿਸਮ 'ਤੇ ਸਕੇਲਜ਼ ਦਾ ਭਾਰ ਦਾ 20 ਫੀਸਦੀ ਹੁੰਦਾ ਹੈ। ਇਹ ਜਾਨਵਰ ਇਕੱਲਾ ਰਹਿਣਾ ਜ਼ਿਆਦਾ ਪਸੰਦ ਕਰਦਾ ਹੈ। ਇਸ ਜਾਨਵਰ ਦੇ ਮਾਸ ਤੇ ਖੂਨ ਤੋਂ ਤਾਕਤ ਦੇ ਕੈਪਸੂਲ ਬਣਾਏ ਜਾਂਦੇ ਹਨ।[1]
ਇਸ ਜਾਨਵਰ ਦੀਆਂ ਸੰਸਾਰ ਭਰ ਵਿਚ ਅੱਠ ਕਿਸਮਾਂ ਹਨ।
ਇਸ ਜਾਨਵਰ ਨੂੰ ਜਦੋਂ ਕੋਈ ਖ਼ਤਰਾ ਮਹਿਸੂਰ ਹੁੰਦਾ ਹੈ ਤਾਂ ਇਹ ਆਪਣਾ ਸਾਰਾ ਸਰੀਰ ਇੱਕ ਗੇਂਦ ਦੀ ਤਰ੍ਹਾਂ ਇਕੱਠਾ ਕਰ ਲੈਂਦਾ ਹੈ ਤੇ ਆਪਣੇ ਜਿਸਮ ਦੇ ਛਿੱਲੜ ਖੜ੍ਹੇ ਤੇ ਉਭਾਰ ਕੇ ਤਿੱਖੇ ਕਰ ਲੈਂਦਾ ਹੈ।